ਨਵੀਂ ਦਿੱਲੀ -ਮਹਿਲਾ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ਹੋਈ ਖ਼ਾਰਜ, ਨਹੀਂ ਮਿਲੇਗਾ ਕੋਈ ਮੈਡਲ
ਨਵੀਂ ਦਿੱਲੀ, 14 ਅਗਸਤ - ਵਿਨੇਸ਼ ਫੋਗਾਟ ਦੀ ਚਾਂਦੀ ਦੇ ਤਗਮੇ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਪੈਰਿਸ ਉਲੰਪਿਕ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਜ਼ਿਆਦਾ ਪਾਇਆ ਗਿਆ ਸੀ। ਉਸ ਦਾ ਭਾਰ 100 ਗ੍ਰਾਮ ਵੱਧ ਸੀ, ਇਸ ਲਈ ਉਸ ਨੂੰ 50 ਕਿਲੋ ਭਾਰ ਵਰਗ ਵਿਚ ਅਯੋਗ ਕਰਾਰ ਦਿੱਤਾ ਗਿਆ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਰੱਦ ਕਰਨ ਦੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਦੇ ਫੈਸਲੇ 'ਤੇ ਹੈਰਾਨੀ ਅਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।