1989 ਬੈਚ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਗੋਵਿੰਦ ਮੋਹਨ ਹੋਣਗੇ ਨਵੇਂ ਕੇਂਦਰੀ ਗ੍ਰਹਿ ਸਕੱਤਰ
ਨਵੀਂ ਦਿੱਲੀ, 14 ਅਗਸਤ -ਗੋਵਿੰਦ ਮੋਹਨ ਨੂੰ ਅਗਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੇ ਬੁੱਧਵਾਰ ਨੂੰ ਮੋਹਨ ਦੇ ਨਾਂਅ ਦੀ ਪੁਸ਼ਟੀ ਕੀਤੀ। ਗੋਵਿੰਦ ਮੋਹਨ ਅਸਾਮ-ਮੇਘਾਲਿਆ ਕੇਡਰ ਦੇ 1984 ਬੈਚ ਦੇ ਆਈ.ਏ.ਐਸ. ਅਧਿਕਾਰੀ ਅਜੈ ਕੁਮਾਰ ਭੱਲਾ ਦੀ ਥਾਂ ਲੈਣਗੇ।