ਪਿੰਡ ਪਾਰੋਵਾਲ ਦੇ 15 ਸਾਲਾ ਲੜਕੇ ਦੀ ਨਹਿਰ 'ਚ ਡੁੱਬਣ ਨਾਲ ਮੌਤ
-recovered-recovered-recovered.jpg)
ਕਾਲਾ ਅਫਗਾਨਾ, 16 ਜੁਲਾਈ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਪਾਰੋਵਾਲ ਦੇ ਨਜ਼ਦੀਕ ਅੱਪਰਬਾਰੀ ਦੁਆਬ ਨਹਿਰ ਅਲੀਵਾਲ ਵਿਚੋਂ ਨਿਕਲਦੀ ਲਾਹੌਰ ਬਰਾਂਚ ਨਹਿਰ ਵਿਚ ਅੱਜ ਦੁਪਹਿਰ ਕਰੀਬ 1 ਵਜੇ ਨਹਾਉਣ ਗਏ 15 ਸਾਲਾ ਲੜਕੇ ਦੀ ਡੁੱਬ ਕੇ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਬਾਜ ਸਿੰਘ ਪੁੱਤਰ ਸਾਹਿਬ ਸਿੰਘ ਜੋ ਕਿ ਆਰਥਿਕ ਪੱਖੋਂ ਪੱਛੜੇ ਹੋਏ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ, ਜਿਸ ਨੇ ਉਕਤ ਨਹਿਰ ਦੇ ਪੁਲ ਉੱਪਰੋਂ ਨਹਾਉਣ ਲਈ ਛਾਲ ਮਾਰੀ। ਉਪਰੰਤ ਪਾਣੀ ਵਿਚੋਂ ਬਾਹਰ ਨਹੀਂ ਆ ਸਕਿਆ। ਜਦੋਂ ਉਹ ਕਾਫੀ ਦੇਰ ਬਾਹਰ ਨਾ ਆਇਆ ਤਾਂ ਪਿੰਡ ਵਾਸੀਆਂ ਨੇ ਜੱਦੋ-ਜਹਿਦ ਨਾਲ ਭਾਲ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ।