ਅਫਗਾਨਿਸਤਾਨ : ਸੜਕ ਹਾਦਸੇ 'ਚ 17 ਲੋਕਾਂ ਦੀ ਮੌ.ਤ, 34 ਜ਼ਖਮੀ

ਪੁਲ-ਏ-ਖੁਮਰੀ, (ਅਫਗਾਨਿਸਤਾਨ), 16 ਜੁਲਾਈ-ਉੱਤਰੀ ਅਫਗਾਨਿਸਤਾਨ ਦੇ ਬਗਲਾਨ ਸੂਬੇ ਵਿਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਦੇ ਖੱਡ ਵਿਚ ਡਿੱਗਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 34 ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਮੰਗਲਵਾਰ ਸਵੇਰੇ ਖਿੰਜਨ ਜ਼ਿਲ੍ਹੇ ਵਿਚ ਭਿਆਨਕ ਟ੍ਰੈਫਿਕ ਹਾਦਸਾ ਵਾਪਰਿਆ, ਜਿਸ ਵਿਚ ਤਿੰਨ ਬੱਚਿਆਂ, ਦੋ ਔਰਤਾਂ ਅਤੇ 12 ਪੁਰਸ਼ਾਂ ਸਮੇਤ 17 ਯਾਤਰੀਆਂ ਦੀ ਮੌਤ ਹੋ ਗਈ। ਔਰਤਾਂ ਅਤੇ ਬੱਚਿਆਂ ਸਮੇਤ 34 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ।