ਡੋਡਾ ਹਮਲਾ: ਸ਼ਹੀਦ ਸੈਨਿਕਾਂ ਅਜੈ ਸਿੰਘ ਨਰੂਕਾ ਤੇ ਬਿਜੇਂਦਰ ਕੁਮਾਰ ਨੂੰ ਦਿੱਤੀ ਗਈ ਸ਼ਰਧਾਂਜਲੀ
ਜੈਪੁਰ, 17 ਜੁਲਾਈ- ਜੰਮੂ-ਕਸ਼ਮੀਰ ਵਿਚ ਡੋਡਾ ਮੁਕਾਬਲੇ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਅਜੈ ਸਿੰਘ ਨਰੂਕਾ ਅਤੇ ਸਿਪਾਹੀ ਬਿਜੇਂਦਰ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਐਲ.ਓ.ਪੀ. ਟੀਕਾ ਰਾਮ ਜੁਲੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।