ਸੀ. ਆਈ. ਏ. ਅੰਮ੍ਰਿਤਸਰ ਦਿਹਾਤੀ ਨੇ ਹੈਰੋਇਨ ਤੇ ਅਸਲੇ ਸਮੇਤ 2 ਕੀਤੇ ਕਾਬੂ
.jpg)
ਅਟਾਰੀ (ਅੰਮ੍ਰਿਤਸਰ), 17 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸੂਬਾ ਪੁਲਿਸ ਮੁਖੀ ਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸ. ਸਤਿੰਦਰ ਸਿੰਘ ਆਈ.ਪੀ.ਐਸ. ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਸਟਾਫ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਪਾਰਟੀ ਨੇ ਭਾਰਤੀ ਨਸ਼ਾ ਤਸਕਰਾਂ ਵਲੋਂ ਪਾਕਿਸਤਾਨੀ ਤਸਕਰਾਂ ਪਾਸੋਂ ਡਰੋਨ ਰਾਹੀਂ ਸਰਹੱਦੀ ਪਿੰਡ ਰਾਜਤਾਲ ਵਾਲੇ ਪਾਸਿਓਂ ਨਸ਼ਾ ਤੇ ਅਸਲਾ ਲੈ ਕੇ ਨੇਸ਼ਟਾ ਨਜ਼ਦੀਕ ਅਟਾਰੀ ਥਾਣਾ ਘਰਿੰਡਾ ਦੇ ਇਲਾਕੇ ਵਿਚ ਆਏ ਦੋ ਤਸਕਰਾਂ ਨੂੰ 38 ਕਰੋੜ ਦੀ ਹੈਰੋਇਨ, 5 ਪਿਸਟਲ, ਪੰਜ ਜ਼ਿੰਦਾ ਰੌਂਦ ਤੇ ਇਕ ਗੱਡੀ ਸਮੇਤ 2 ਭਾਰਤੀ ਤਸਕਰਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਗੁਰਮੁੱਖ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਭੂਰਾ ਕੋਹਨਾ ਅਤੇ ਜਗਵੰਤ ਸਿੰਘ ਪੁੱਤਰ ਮੇਜਰ ਸਿੰਘ ਮਹਿਦੀਪੁਰ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਹੋਈ, ਸੀ. ਆਈ. ਏ. ਸਟਾਫ ਦੇ ਮੁਖੀ ਇੰਸਪੈਕਟਰ ਮਨਮੀਤਪਾਲ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਇਨ੍ਹਾਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।