JALANDHAR WEATHER

ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਹਜ਼ਾਰਾਂ ਰੁਪਏ ਦੀ ਲੁੱਟ-ਖੋਹ

ਕਲਾਨੌਰ, 17 ਜੁਲਾਈ (ਪੁਰੇਵਾਲ)-ਇਥੋਂ ਗੁਜ਼ਰਦੇ ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਚਿੱਟੇ ਦਿਨ ਲੁੱਟ ਦੀ ਵਾਪਰੀ ਘਟਨਾ ਕਾਰਨ ਲੋਕ ਆਪਣੇ ਆਪ ਨੂੰ ਦਿਨ ਵੇਲੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਸਾਂਝੀ ਕਰਦਿਆਂ ਕਲਾਨੌਰ ਵਾਸੀ ਵਪਾਰੀ ਕੁਲਵੰਤ ਲਾਲ ਨੇ ਦੱਸਿਆ ਕਿ ਜਦੋਂ ਉਹ ਕਣਕ ਦਾ ਵਪਾਰ ਕਰਨ ਲਈ ਆਪਣੇ ਘੋੜਾ-ਰੇਹੜੇ ਰਾਹੀਂ ਕੌਮਾਂਤਰੀ ਸਰਹੱਦ ਨੇੜੇ ਸਥਿਤ ਪਿੰਡਾਂ ਨੂੰ ਜਾ ਰਿਹਾ ਸੀ ਤਾਂ ਕਲਾਨੌਰ ਦੇ ਬਾਹਵਰਵਾਰ ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਪੱਕੇ ਪੁਲ ਤੋਂ ਕੁਝ ਕੁ ਦੂਰੀ ’ਤੇ 2 ਮੋਟਰਸਾਈਕਲ ਸਵਾਰਾਂ ਵਲੋਂ ਉਸ ਨੂੰ ਰੋਕ ਕੇ ਜੇਬ ’ਚ ਪਏ 20 ਹਜ਼ਾਰ ਰੁਪਏ ਖੋਹ ਲਏ ਅਤੇ ਡੇਰਾ ਬਾਬਾ ਨਾਨਕ ਮਾਰਗ ਵਾਲੇ ਪਾਸੇ ਨੂੰ ਫਰਾਰ ਹੋ ਗਏ। ਮਾਮਲੇ ਸੰਬੰਧੀ ਕਲਾਨੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ