ਤਕਨਾਲੋਜੀ ਮੰਤਰਾਲਾ ਮਾਈਕ੍ਰੋਸਾਫ਼ਟ ਦੇ ਸੰਪਰਕ ਵਿਚ- ਅਸ਼ਵਨੀ ਵੈਸ਼ਨਵ

ਨਵੀਂ ਦਿੱਲੀ, 19 ਜੁਲਾਈ- ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨੇ ਟਵੀਟ ਕਰ ਕਿਹਾ ਕਿ ਐਮ.ਈ.ਆਈ.ਟੀ.ਵਾਈ. ਗਲੋਬਲ ਆਊਟੇਜ ਨੂੰ ਲੈ ਕੇ ਮਾਈਕ੍ਰੋਸਾਫ਼ਟ ਅਤੇ ਇਸ ਦੇ ਸਹਿਯੋਗੀਆਂ ਦੇ ਸੰਪਰਕ ਵਿਚ ਹੈ। ਇਸ ਆਊਟੇਜ ਦੇ ਕਾਰਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਮੁੱਦੇ ਨੂੰ ਹੱਲ ਕਰਨ ਲਈ ਅਪਡੇਟਸ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀ.ਈ.ਆਰ. ਟੀ. ਇਕ ਤਕਨੀਕੀ ਸਲਾਹ ਜਾਰੀ ਕਰ ਰਿਹਾ ਹੈ।