JALANDHAR WEATHER

ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਲੜਕੀ ਗੰਭੀਰ ਜ਼ਖ਼ਮੀ

ਮੁੱਦਕੀ,ਫ਼ਿਰੋਜ਼ਪੁਰ 19 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਅਜੋਕੇ ਸਾਇੰਸ ਦੇ ਯੁੱਗ ’ਚ ਜਲਦਬਾਜ਼ੀ ਇਨਸਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਅਜਿਹੀ ਹੀ ਇਕ ਭਿਆਨਕ ਦੁਰਘਟਨਾ ਕਸਬਾ ਮੁੱਦਕੀ ਤੋਂ ਬਾਘਾ ਪੁਰਾਣਾ ਰੋਡ ਨੂੰ ਜਾਂਦੇ ਹੋਏ ਪਿੰਡ ਮਾਹਲਾ ਕਲਾਂ ਦੇ ਨੇੜੇ ਕਰੀਬ ਸਵੇਰੇ 11 ਵਜੇ ਉਦੋਂ ਵਾਪਰੀ, ਜਦੋਂ ਪਿੰਡ ਹਰੀਏਵਾਲਾ ਤੋਂ ਆ ਰਹੇ ਇਕ ਮੋਟਰਸਾਈਕਲ ਅਤੇ ਮੁੱਦਕੀ ਪਾਸੋਂ ਜਾ ਰਹੀ ਡਿਜਾਇਰ ਕਾਰ ਦੇ ਆਪਸ ਵਿਚ ਟਕਰਾ ਜਾਣ ’ਤੇ ਵਾਪਰੀ। ਇਸ ਭਿਆਨਕ ਦੁਰਘਟਨਾ ਵਿਚ ਮੋਟਰਸਾਈਕਲ ਸਵਾਰ ਪਿੰਡ ਹਰੀਏਵਾਲਾ ਦੇ ਵਸਨੀਕ ਦਲਜੀਤ ਸਿੰਘ ਪੁੱਤਰ ਦੇਵ ਸਿੰਘ ਉਮਰ 18 ਸਾਲ, ਰੂਪ ਸਿੰਘ ਪੁੱਤਰ ਬੱਗਾ ਸਿੰਘ ਉਮਰ 20 ਸਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਮਨਦੀਪ ਕੌਰ ਉਮਰ 20 ਕੁ ਸਾਲ ਦੀਆਂ ਲੱਤਾਂ ਅਤੇ ਬਾਹਾਂ ਬੁਰੀ ਤਰ੍ਹਾਂ ਟੁੱਟ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰੂਪ ਸਿੰਘ ਅਤੇ ਦਲਜੀਤ ਸਿੰਘ ਆਪਣੀ ਭੈਣ ਰਮਨਦੀਪ ਕੌਰ ਨੂੰ ਪੇਪਰ ਦੇਣ ਲਈ ਫ਼ਿਰੋਜ਼ਪੁਰ ਜਾ ਰਹੇ ਸੀ ਕਿ ਰਸਤੇ ਵਿਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ