ਅਸੀਂ ਯਾਤਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਮੰਗਦੇ ਹਾਂ ਮੁਆਫ਼ੀ- ਵਿਸਤਾਰਾ ਏਅਰਲਾਈਨ

ਨਵੀਂ ਦਿੱਲੀ, 19 ਜੁਲਾਈ- ਵਿਸਤਾਰਾ ਏਅਰਲਾਈਨ ਨੇ ਟਵੀਟ ਕਰ ਕਿਹਾ ਕਿ ਅਸੀਂ ਆਪਣੀ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਵਿਚ ਗਲੋਬਲ ਆਊਟੇਜ ਦੇ ਕਾਰਨ ਵੱਖ-ਵੱਖ ਪਹਿਲੂਆਂ ਵਿਚ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ ਅਤੇ ਯਾਤਰੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਲਈ ਸਾਨੂੰ ਖੇਦ ਹੈ।