ਫ਼ੌਜ ਦੀ ਗੱਡੀ ਨੂੰ ਟਰੱਕ ਨੇ ਮਾਰੀ ਟੱਕਰ, 5 ਜਵਾਨ ਜ਼ਖ਼ਮੀ

ਜਲੰਧਰ, 20 ਜੁਲਾਈ- ਅੱਜ ਇਥੇ ਸਵੇਰੇ 7 ਵਜੇ ਦੇ ਕਰੀਬ ਸੁੱਚੀ ਪਿੰਡ ਸੜਕ ’ਤੇ ਇਕ ਫ਼ੌਜ ਦੀ ਗੱਡੀ ਨੂੰ ਪਿੱਛੇ ਤੋਂ ਆ ਰਹੇ 16 ਟਾਇਰਾਂ ਵਾਲੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਫ਼ੌਜ ਦੀ ਗੱਡੀ ਪਲਟ ਗਈ। ਜਾਣਕਾਰੀ ਅਨੁਸਾਰ ਗੱਡੀ ਵਿਚ 5 ਜਵਾਨ ਸਵਾਰ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਕੇ ’ਤੇ ਪੁੱਜੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ।