JALANDHAR WEATHER

ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿਚ ਕਾਂਗਰਸੀ ਵਿਧਾਇਕ ਸੁਰੇਂਦਰ ਪਵਾਰ ਗਿ੍ਫ਼ਤਾਰ

ਸੋਨੀਪਤ, (ਹਰਿਆਣਾ) 20 ਜੁਲਾਈ- ਕਾਂਗਰਸ ਦੇ ਸੋਨੀਪਤ ਤੋਂ ਵਿਧਾਇਕ ਸੁਰੇਂਦਰ ਪਵਾਰ ਨੂੰ ਈ.ਡੀ. ਦੀ ਟੀਮ ਨੇ ਬੀਤੀ ਦੇਰ ਰਾਤ ਗਿ੍ਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਮਾਮਲੇ ਵਿਚ ਸੁਰੇਂਦਰ ਪਵਾਰ ਅਤੇ ਯਮੁਨਾਨਗਰ ਤੋਂ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਟੀਮ ਸੁਰੇਂਦਰ ਪਵਾਰ ਨੂੰ ਅੰਬਾਲਾ ਦਫ਼ਤਰ ਲਈ ਲੈ ਕੇ ਨਿਕਲ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ