ਛੱਤੀਸਗੜ੍ਹ: ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ’ਚ ਨਕਸਲੀ ਢੇਰ

ਰਾਏਪੁਰ, 20 ਜੁਲਾਈ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ ਜਗਰਗੁੰਡਾ ਪੁਲਿਸ ਸਟੇਸ਼ਨ ਸੀਮਾ ਅਧੀਨ ਤੁਮਰ ਗੱਟਾ ਅਤੇ ਸਿੰਗਾਵਰਮ ਪਿੰਡਾਂ ਦੇ ਨੇੜੇ ਇਕ ਪਹਾੜੀ ’ਤੇ ਇਕ ਜੰਗਲੀ ਖ਼ੇਤਰ ਵਿਚ ਉਸ ਸਮੇਂ ਹੋਇਆ, ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇਕ ਟੀਮ ਨਕਸਲ ਵਿਰੋਧੀ ਮੁਹਿੰਮ ’ਤੇ ਨਿਕਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ ਸ਼ੁੱਕਰਵਾਰ ਰਾਤ ਨੂੰ ਜਗਰਗੁੰਡਾ ਖੇਤਰ ਕਮੇਟੀ ਨਾਲ ਸੰਬੰਧਿਤ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।