ਸੀ.ਐਮ. ਹਰਿਆਣਾ 'ਚ ਜਾ ਕੇ ਪੰਜਾਬ ਵਾਂਗ ਝੂਠੇ ਵਾਅਦੇ ਕਰ ਰਿਹਾ - ਸ. ਅਰਸ਼ਦੀਪ ਸਿੰਘ ਕਲੇਰ
.jpg)
ਚੰਡੀਗੜ੍ਹ, 20 ਜੁਲਾਈ-ਅੱਜ ਮੁੱਖ ਮੰਤਰੀ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਲੀਗਲ ਸੈੱਲ ਨੇ ਕਿਹਾ ਕਿ ਪੰਜਾਬ ਦਾ ਸੀ.ਐਮ. ਹਰਿਆਣਾ ਵਿਚ ਜਾ ਕੇ ਲੋਕਾਂ ਨੂੰ ਪੰਜਾਬ ਵਾਂਗ ਝੂਠੇ ਵਾਅਦੇ ਕਰ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜਿਨ੍ਹਾਂ ਵਾਅਦਿਆਂ ਨੂੰ ਪੰਜਾਬ ਦੇ ਨਕਾਰ ਦਿੱਤਾ, ਓਹੀ ਵਾਅਦੇ ਪੰਜਾਬ ਦਾ ਸੀ.ਐਮ. ਹਰਿਆਣਾ ਵਿਚ ਜਾ ਕੇ ਲੋਕਾਂ ਨਾਲ 1000-1000 ਰੁਪਇਆ ਦੇਣ ਵਾਲੇ ਵਾਅਦੇ ਕਰ ਰਿਹਾ ਹੈ ਤੇ ਬਿਜਲੀ, ਪਾਣੀ ਮੁਫਤ ਦੇ ਝੂਠੇ ਵਾਅਦੇ ਕਰ ਰਿਹਾ ਹੈ ਕਿਉਂਕਿ ਪੰਜਾਬ ਵਿਚ ਇਨ੍ਹਾਂ ਵਾਅਦਿਆਂ ਦੀ ਪੋਲ ਖੁੱਲ੍ਹ ਗਈ ਹੈ।