ਅਫਗਾਨਿਸਤਾਨ : ਚਾਰੀਕਰ 'ਚ ਧਮਾਕੇ ਨਾਲ 2 ਦੀ ਮੌਤ, 6 ਜ਼ਖਮੀ
.jpg)
ਅਫਗਾਨਿਸਤਾਨ, 20 ਜੁਲਾਈ-ਪੂਰਬੀ ਅਫਗਾਨਿਸਤਾਨ ਦੇ ਪਰਵਾਨ ਸੂਬੇ 'ਚ ਇਕ ਧਮਾਕੇ 'ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਪੁਲਿਸ ਵਿਭਾਗ ਦੇ ਬੁਲਾਰੇ ਫਜ਼ਲ ਰੀਮ ਮਸਕੀਨ ਯਾਰ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਨੂੰ ਪਰਵਾਨ ਦੀ ਸੂਬਾਈ ਰਾਜਧਾਨੀ ਚਾਰੀਕਰ ਸ਼ਹਿਰ ਦੇ ਇਕ ਲੋਹਾ ਬਾਜ਼ਾਰ ਵਿਚ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।