ਭਾਜਪਾ ਸਰਕਾਰ 'ਚ ਕਿਸੇ ਵੀ ਪੇਪਰ ਲੀਕ 'ਚ ਸ਼ਾਮਿਲ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ - ਮਨੋਜ ਤਿਹਾੜੀ
.jpg)
ਨਵੀਂ ਦਿੱਲੀ, 22 ਜੁਲਾਈ-ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਪੀ. ਐਮ. ਨਰਿੰਦਰ ਮੋਦੀ ਦੀ ਸਰਕਾਰ ਵਿਚ ਕਿਸੇ ਵੀ ਭ੍ਰਿਸ਼ਟ ਵਿਅਕਤੀ ਜਾਂ ਪੇਪਰ ਲੀਕ ਵਿਚ ਸ਼ਾਮਿਲ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰੀ ਕਰਮਚਾਰੀ ਹੁਣ ਆਰ.ਐਸ.ਐਸ. ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਸਕਦੇ ਹਨ। ਆਰ.ਐਸ.ਐਸ. ਇਕ ਸਮਾਜਿਕ ਅਤੇ ਸੱਭਿਆਚਾਰਕ ਸੰਸਥਾ ਹੈ। ਦੇਸ਼ ਵਿਚ ਆਰ.ਐਸ.ਐਸ. ਤੋਂ ਇਲਾਵਾ ਕੋਈ ਸਕੂਲ ਨਹੀਂ ਹੈ ਜੋ ਨੈਤਿਕਤਾ ਵਾਲੇ ਨਾਗਰਿਕ ਪੈਦਾ ਕਰਦਾ ਹੈ। ਜੇਕਰ ਕੋਈ ਇਸ ਨੂੰ ਰੋਕ ਰਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਵਿਅਕਤੀ ਭਾਰਤ ਦਾ ਦੋਸਤ ਹੈ ।