ਆਮਦਨ ਕਰ ’ਤੇ ਸਰਕਾਰ ਦਾ ਐਲਾਨ

ਨਵੀਂ ਦਿੱਲੀ, 23 ਜੁਲਾਈ- ਨਵੀਂ ਟੈਕਸ ਪ੍ਰਣਾਲੀ ਵਿਚ ਨਿੱਜੀ ਆਮਦਨ ਟੈਕਸ ਦਰਾਂ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ‘ਇਨਕਮ ਟੈਕਸ ਐਕਟ 1961 ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ, ਜਿਸ ਨਾਲ ਟੈਕਸ ਸੰਬੰਧੀ ਵਿਵਾਦ ਅਤੇ ਮੁਕੱਦਮੇਬਾਜ਼ੀ ਘੱਟ ਹੋਵੇਗੀ। ਇਸ ਨੂੰ 6 ਮਹੀਨਿਆਂ ਵਿਚ ਪੂਰਾ ਕਰਨ ਦੀ ਤਜਵੀਜ਼ ਹੈ। ਵਿੱਤ ਮੰਤਰੀ ਨੇ ਕਿਹਾ ਕਿ ’ਲੌਂਗ ਟਰਮ ਪੂੰਜੀ ਲਾਭ ਟੈਕਸ 10 ਤੋਂ ਵਧਾ ਕੇ 12.5% ਕਰ ਦਿੱਤਾ ਗਿਆ ਹੈ ਅਤੇ ਲੰਬੇ ਸਮੇਂ ਦੇ ਪੂੰਜੀ ਲਾਭ ਛੋਟ ਨੂੰ 1 ਲੱਖ ਰੁਪਏ ਤੋਂ ਵਧਾ ਕੇ 1.25 ਲੱਖ ਰੁਪਏ ਕਰ ਦਿੱਤਾ ਗਿਆ ਹੈ। ਛੋਟੀ ਮਿਆਦ ਦੇ ਪੂੰਜੀ ਲਾਭ ਟੈਕਸ ਨੂੰ 15% ਤੋਂ ਵਧਾ ਕੇ 20% ਕੀਤਾ ਗਿਆ ਹੈ। ਇਸ ਦੇ ਨਾਲ ਹੀ 0-3 ਲੱਖ ਆਮਦਨ ’ਤੇ ਕੋਈ ਟੈਕਸ ਨਹੀਂ, 3-7 ਲੱਖ ਆਮਦਨ ’ਤੇ 5 ਫ਼ੀਸਦੀ ਟੈਕਸ, 7-10 ਲੱਖ ਆਮਦਨ ’ਤੇ 10 ਫ਼ੀਸਦੀ ਟੈਕਸ, 10-12 ਲੱਖ ਆਮਦਨ ’ਤੇ 15 ਫ਼ੀਸਦੀ ਟੈਕਸ, 12-15 ਲੱਖ ਆਮਦਨ ’ਤੇ 20 ਫ਼ੀਸਦੀ ਟੈਕਸ ਲਗਾਇਆ ਜਾਵੇਗਾ।