ਭਾਰੀ ਮੀਂਹ ਕਾਰਨ 3 ਮੰਜ਼ਿਲਾ ਮਕਾਨ ਡਿੱਗਿਆ, 2-3 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

ਦੇਵਭੂਮੀ ਦਵਾਰਕਾ (ਗੁਜਰਾਤ), 23 ਜੁਲਾਈ - ਖੰਭਾਲੀਆ ਤਾਲੁਕਾ ਵਿਚ ਭਾਰੀ ਮੀਂਹ ਕਾਰਨ ਇਕ 3 ਮੰਜ਼ਿਲਾ ਮਕਾਨ ਢਹਿ ਗਿਆ। ਅੰਦਰ 2-3 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਰਾਹਤ ਬਚਾਅ ਕਾਰਜ ਜਾਰੀ ਹੈ। ਐਨ.ਡੀ.ਆਰ.ਐਫ. ਦੇ ਇੰਸਪੈਕਟਰ (ਵਡੋਦਰਾ) ਬਿਪਿਨ ਕੁਮਾਰ ਨੇ ਦੱਸਿਆ ਕਿ ਇਕ 3 ਮੰਜ਼ਿਲਾ ਇਮਾਰਤ ਡਿਗ ਗਈ ਹੈ, ਜਿਸ ਵਿਚ 2 ਤੋਂ 3 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਸਾਡੀ ਟੀਮ ਵਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ।