ਮੈਂ ਕਾਂਗਰਸ ਨੂੰ ਬਹਿਸ ਕਰਨ ਲਈ ਚੁਣੌਤੀ ਦਿੰਦੀ ਹਾਂ- ਵਿੱਤ ਮੰਤਰੀ

ਨਵੀਂ ਦਿੱਲੀ, 24 ਜੁਲਾਈ- ਰਾਜ ਸਭਾ ਵਿਚ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਬਜਟ ਵਿਚ ਬਹੁਤੇ ਸੂਬਿਆਂ ਦੇ ਨਾਂਅ ਨਹੀਂ ਲਏ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਨੂੰ ਬਹਿਸ ਕਰਨ ਦੀ ਚੁਣੌਤੀ ਦਿੰਦੀ ਹਾਂ ਪਰ ਉਹ ਸਵਾਵਾਂ ਦੇ ਜਵਾਬ ਸੁਣਨਾ ਹੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਭਾਸ਼ਣ ਵਿਚ ਰਾਜਾਂ ਦੇ ਨਾਂਅ ਨਾ ਲੈਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਦੀ ਅਣਦੇਖੀ ਕੀਤੀ ਹੈ।