ਰੋਪੜ ਜੇਲ੍ਹ ਵਿਚ ਸ਼ੱਕੀ ਹਾਲਤ ’ਚ ਹਵਾਲਾਤੀ ਦੀ ਮੌਤ

ਰੂਪਨਗਰ, 24 ਜੁਲਾਈ (ਸਤਨਾਮ ਸਿੰਘ ਸੱਤੀ)- ਰੋਪੜ ਜੇਲ੍ਹ ਵਿਚ ਇਕ ਹਵਾਲਾਤੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਮਿ੍ਰਤਕ ਹਵਾਲਾਤੀ ਚਰਨਜੀਤ ਸਿੰਘ ਐਨ.ਡੀ.ਪੀ.ਸੀ. ਤਹਿਤ 14 ਮਹੀਨੇ ਲਈ ਜੇਲ੍ਹ ਵਿਚ ਬੰਦ ਸੀ। ਮਿ੍ਤਕ ਦੇ ਪਰਿਵਾਰ ਵਲੋਂ ਜੇਲ੍ਹ ਪ੍ਰਸ਼ਾਸਨ ’ਤੇ ਮਾਰਕੁੱਟ ਕਰਕੇ ਮਾਰਨ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੀ ਜਾਂਚ ਮਾਣਯੋਗ ਜੱਜ ਵਲੋਂ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਪ੍ਰਸ਼ਾਸਨ ਜੇਲ੍ਹ ਵਿਚ ਪੁੱਜ ਗਿਆ ਹੈ।