ਕਾਰ ਦੀ ਟੱਕਰ 'ਚ ਮੋਟਰਸਾਈਕਲ ਰੇਹੜੀ ਚਾਲਕ ਦੀ ਮੌਤ
.jpg)
ਮਲੇਰਕੋਟਲਾ, 24 ਜੁਲਾਈ (ਪਰਮਜੀਤ ਸਿੰਘ ਕੁਠਾਲਾ)-ਅੱਜ ਦੇਰ ਸ਼ਾਮ ਸਥਾਨਕ ਧੂਰੀ ਰੋਡ ’ਤੇ ਇਕ ਤੇਜ਼ ਰਫਤਾਰ ਵਿਲੋਨਾ ਕਾਰ ਦੀ ਟੱਕਰ ਨੇ ਇਕ ਪਰਿਵਾਰ ਦੇ ਇਕਲੌਤੇ ਕਮਾਊ ਪੁੱਤ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਆਪਣੇ ਮੋਟਰਸਾਈਕਲ ਰੇਹੜੇ ’ਤੇ ਧੂਰੀ ਵਿਖੇ ਸਾਮਾਨ ਛੱਡ ਕੇ ਮਲੇਰਕੋਟਲਾ ਪਰਤ ਰਹੇ 35 ਸਾਲਾ ਜ਼ੁਲਫਕਾਰ ਉਰਫ ਜ਼ੁਲਫੀ ਪੁੱਤਰ ਹਮੀਦ ਖਾਂ ਵਾਸੀ ਕਿਲਾ ਰਹਿਮਤਗੜ੍ਹ ਨੂੰ ਸਥਾਨਕ ਗਊਸ਼ਾਲਾ ਨੇੜੇ ਪਿੱਛਿਓਂ ਤੇਜ਼ ਰਫਤਾਰ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਭਿਆਨਕ ਟੱਕਰ ਨਾਲ ਮੋਟਰਸਾਈਕਲ ਰੇਹੜਾ ਸਾਹਮਣੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਵਿਚ ਜਾ ਵੱਜਿਆ। ਚਸ਼ਮਦੀਦਾਂ
ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਰੇਹੜਾ ਚਲਾ ਰਹੇ ਜ਼ੁਲਫਕਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।