ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਲਈ ਫ਼ੈਸਟੀਵਲ ਡਾਇਰੈਕਟਰ ਨਿਯੁਕਤ
ਨਵੀਂ ਦਿੱਲੀ, 25 ਜੁਲਾਈ- ਮਿਸਟਰ ਇੰਡੀਆ, ਬੈਂਡਿਟ ਕੁਈਨ ਅਤੇ ਐਲਿਜ਼ਾਬੈਥ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਉੱਘੇ ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਨੂੰ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਲਈ ਫ਼ੈਸਟੀਵਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕਪੂਰ 55ਵੇਂ ਅਤੇ 56ਵੇਂ ਸੰਸਕਰਨ ਲਈ ਗੋਆ ਵਿਚ ਸਾਲਾਨਾ ਆਯੋਜਿਤ ਹੋਣ ਵਾਲੇ ਫ਼ੈਸਟੀਵਲ ਦੀ ਅਗਵਾਈ ਕਰਨਗੇ।