ਨਵਾਂਸ਼ਹਿਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਚ ਕੱਲ ਦੀ ਛੁੱਟੀ
ਨਵਾਂਸ਼ਹਿਰ, 15 ਅਗਸਤ (ਹਰਿੰਦਰ ਸਿੰਘ) - ਦੇਸ਼ ਦਾ 78ਵਾਂ ਸਵਤੰਤਰਤਾ ਦਿਵਸ ਆਈ.ਟੀ.ਆਈ. ਦੇ ਮੈਦਾਨ ਵਿਖੇ ਬੜੇ ਜਸ਼ਨ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਮਿਲ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਦੁਆਰਾ ਨਿਭਾਈਆਂ ਗਤੀਵਿਧੀਆਂ ਤੋਂ ਖੁਸ਼ ਹੋ ਕੇ ਕੱਲ੍ਹ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ।