ਮਹਿਲ ਕਲਾਂ ਵਿਖੇ ਭਾਕਿਯੂ ਸਿੱਧੂਪੁਰ ਨੇ ਕੀਤਾ ਟਰੈਕਟਰ ਮਾਰਚ
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ) - ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਮਹਿਲ ਕਲਾਂ ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਅੱਜ ਸਥਾਨਕ ਦਾਣਾ ਮੰਡੀ ਵਿਚ ਇਕੱਠ ਕਰਕੇ ਪਿੰਡ ਪੰਡੋਰੀ, ਛਾਪਾ, ਹਰਦਾਸਪੁਰਾ, ਗੰਗੋਹਰ, ਮਹਿਲ ਕਲਾਂ, ਸਹਿਜੜਾ, ਸਹੌਰ ਆਦਿ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਲਾਮਬੰਦ ਕੀਤਾ ਗਿਆ।