JALANDHAR WEATHER

ਕਿਸਾਨਾਂ ਨੇ ਮੱਲਾਂਵਾਲਾ, ਆਰਿਫ਼ ਕੇ ਚ ਕੱਢਿਆ ਵਿਸ਼ਾਲ ਟਰੈਕਟਰ ਮਾਰਚ

 ਮੱਲਾਂਵਾਲਾ 15 ਅਗਸਤ (ਬਲਬੀਰ ਸਿੰਘ ਜੋਸਨ) - ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਜ਼ੋਨ ਆਰਫਿ ਕੇ ਤੇ ਜ਼ੋਨ ਮੱਲਾਂਵਾਲਾ ਦੇ ਹਜ਼ਾਰਾਂ ਕਿਸਾਨਾਂ ਵਲੋਂ ਸੈਂਕੜੇ ਟਰੈਕਟਰਾਂ ਨਾਲ ਮਾਰਚ ਕਢਿਆ ਗਿਆ। ਟਰੈਕਟਰ ਮਾਰਚ ਕੱਢ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਪੂਰਾ ਦੇਸ਼ ਅੱਜ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਉਥੇ ਹੀ ਅੱਜ ਦੇਸ਼ ਦਾ ਅੰਨਦਾਤਾ ਕਿਸਾਨ ਸਰਕਾਰ ਵਲੋਂ ਬਣਾਏ ਗਏ ਲੋਕ ਮਾਰੂ ਕਨੂੰਨਾਂ ਨੂੰ ਵਾਪਸ ਕਰਾਉਣ ਲਈ ਟਰੈਕਟਰ ਰੋਸ ਮਾਰਚ ਕੱਢ ਕੇ ਉਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਜ਼ਾਦੀ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਨਹੀਂ ਸਾਡਾ ਉਜਾੜਾ ਦਿਵਸ ਹੈ ਕਿਉਂਕਿ 15 ਅਗਸਤ 1947 ਨੂੰ ਸਾਡੇ ਦੇਸ਼ ਦੇ ਟੋਟੇ ਹੋ ਗਏ ਸਨ, ਲੋਕ ਉਜੜ ਗਏ ਸਨ ਤੇ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਲਿਖੇ ਸੰਵਿਧਾਨ ਨੂੰ ਤੋੜ ਮਰੋੜ ਕੇ ਨਿਤ ਨਵੇਂ ਨਵੇਂ ਕਨੂੰਨ ਬਣਾਏ ਜਾ ਰਹੇ ਹਨ। ਨਵੇਂ ਬਣੇ ਫ਼ੌਜ਼ਦਾਰੀ ਕਨੂੰਨ ਆਮ ਲੋਕਾਂ ਨਾਲ ਬੇ ਇਨਸਾਾਫ਼ੀ ਹੈ, ਜਿਸ ਦੀ ਅਸੀ ਸਖ਼ਤ ਸ਼ਬਦਾ ਵਿਚ ਵਿਰੋਧਤਾ ਕਰਦੇ ਹਾ। ਇਸ ਮੌਕੇ ਨਵੇ ਬਣੇ ਫ਼ੌਜ਼ਦਾਰੀ ਕਨੂੰਨ ਦੀਆ ਕਾਪੀਆ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਮੂਹਰੇ ਸਾੜ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ