ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ, ਕਈ ਜ਼ਖ਼ਮੀ
ਗੁਰੂ ਹਰ ਸਹਾਇ ,15 ਅਗਸਤ (ਕਪਿਲ ਕੰਧਾਰੀ) - ਅੱਜ ਦੇਸ਼ ਭਰ ਵਿਚ ਜਿੱਥੇ ਲੋਕਾਂ ਵਲੋ ਬੜੇ ਧੂਮ ਧਾਮ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰੂ ਹਰ ਸਹਾਇ ਵਿਖੇ ਅੱਜ ਗੋਲੂ ਕਾ ਮੋਹਨ ਕੇ ਰੋਡ ਟਰੱਕ ਯੂਨੀਅਨ ਦੇ ਕੋਲ ਦੋ ਧਿਰਾਂ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਈਆਂ ਅਤੇ ਇਸ ਲੜਾਈ ਦੌਰਾਨ ਕਈ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਜ਼ਖ਼ਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ । ਲੜਾਈ ਕਿਸ ਗਲ ਨੂੰ ਲੈ ਕੇ ਹੋਈ ਇਸ ਬਾਰੇ ਹਾਲੇ ਕੁਝ ਜਾਣਕਾਰੀ ਨਹੀਂ ਮਿਲ ਸਕੀ ਹੈ । ਇਸ ਸਾਰੇ ਮਾਮਲੇ ਨੂੰ ਲੈ ਕੇ ਗੁਰੂ ਹਰ ਸਹਾਇ ਪੁਲਸ ਜਾਂਚ ਵਿਚ ਜੁਟ ਗਈ ਹੈ ।