ਮੁਸਲਿਮ ਭਾਈਚਾਰੇ ਵਲੋਂ ਮਦਰਸਾ ਦਾਰੇ ਅਬੀ ਅਯੂਬ 'ਚ 78ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ
ਕਪੂਰਥਲਾ, 15 ਅਗਸਤ (ਅਮਨਜੋਤ ਸਿੰਘ ਵਾਲੀਆ)-ਮੁਸਲਿਮ ਭਾਈਚਾਰੇ ਵਲੋਂ ਮਦਰਸਾ ਦਾਰੇ ਅਬੀ ਅਯੂਬ 'ਚ 78ਵਾਂ ਆਜ਼ਾਦੀ ਦਿਹਾੜਾ ਮਦਰਸਾ ਦੇ ਸਰਪ੍ਰਸਤ ਮੌਲਾਨਾ ਅਮਾਨੁੱਲਾ ਦੀ ਅਗਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਹਲਕਾ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅਦਾ ਕੀਤੀ । ਸਮਾਗਮ ਨੂੰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ , ਮੁਫਤੀ ਖ਼ਲੀਲ ਕਾਸਮੀ ਚੇਅਰਮੈਨ ਹੱਜ ਕਮੇਟੀ ਪੰਜਾਬ, ਹਾਜੀ ਸਰਬਰ ਗੁਲਾਮ ਸੱਬਾ, ਮੁਹੰਮਦ ਯੂਨਸ ਅਨਸਾਰੀ ਤੇ ਨਈਮ ਖਾਨ ਨੇ ਸੰਬੋਧਨ ਕੀਤਾ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਆਜ਼ਾਦੀ ਹਾਸਿਲ ਕਰਨ ਵਿਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ , ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਇਹ ਦੇਸ਼ ਸਾਰੇ ਧਰਮਾਂ ਲਈ ਬਰਾਬਰ ਹੈ ।