ਪ੍ਰਸਿੱਧ ਡੀ.ਆਰ.ਡੀ.ਓ. ਮਿਜ਼ਾਈਲ ਵਿਗਿਆਨੀ ਰਾਮ ਨਰਾਇਣ ਅਗਰਵਾਲ ਦਾ ਦਿਹਾਂਤ
ਨਵੀਂ ਦਿੱਲੀ, 15 ਅਗਸਤ - ਪ੍ਰਸਿੱਧ ਡੀ.ਆਰ.ਡੀ.ਓ. ਮਿਜ਼ਾਈਲ ਵਿਗਿਆਨੀ ਰਾਮ ਨਰਾਇਣ ਅਗਰਵਾਲ - ਅਗਨੀ ਮਿਜ਼ਾਈਲਾਂ ਦੇ ਪਿਤਾਮਾ ਵਜੋਂ ਵੀ ਜਾਣੇ ਜਾਂਦੇ ਹਨ, ਦਾ ਅੱਜ 84 ਸਾਲ ਦੀ ਉਮਰ ਵਿਚ ਹੈਦਰਾਬਾਦ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦੇਸ਼ ਵਿਚ ਲੰਬੀ ਦੂਰੀ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਹ ਪਹਿਲੇ ਪ੍ਰੋਗਰਾਮ ਡਾਇਰੈਕਟਰ ਸਨ।