ਪੰਜਾਬ ਦੀ ਧੀ ਪ੍ਰਿਅੰਕਾ ਦਾਸ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਲਹਿਰਾਇਆ ਭਾਰਤ ਦਾ ਤਿਰੰਗਾ
ਗੜ੍ਹਸ਼ੰਕਰ, 16 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੀ ਧੀ ਪ੍ਰਿਅੰਕਾ ਦਾਸ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਭਾਰਤ ਦਾ ਝੰਡਾ ਲਹਿਰਾਇਆ ਹੈ। ਬੀਤੇ ਦਿਨੀਂ ਅਫਰੀਕਾ ਲਈ ਰਵਾਨਾ ਹੋਈ ਪ੍ਰਿਅੰਕਾ ਦਾਸ ਨੂੰ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਤੇ ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਤੇ ਇਲਾਕੇ ਦੇ ਹੋਰ ਪਤਵੰਤਿਆ ਵਲੋਂ ਵਿੱਤੀ ਮਦਦ ਕਰਦਿਆਂ ਉ ਸਨੂੰ ਅਫਰੀਕਾ ਲਈ ਸ਼ੁਭਕਾਮਨਾਵਾਂ ਦਿੰਦਿਆ ਰਵਾਨਾ ਕੀਤਾ ਸੀ। ਅਫਰੀਕਾ ਪਹੁੰਚੀ ਪ੍ਰਿਅੰਕਾ ਦਾਸ ਨੇ ਕੁਝ ਸਮੇਂ ਵਿਚ ਹੀ ਅਫਰੀਕਾ ਦੀ ਸਭ ਤੋਂ 19340 ਫੁੱਟ ਉਚਾਰੀ ਵਾਲੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮਨਜ਼ਾਰੋ ਨੂੰ ਸਰ ਕਰਦਿਆਂ ਚੋਟੀ ’ਤੇ ਪਹੁੰਚ ਕੇ ਜਿਥੇ ਭਾਰਤ ਦਾ ਤਿਰੰਗਾ ਲਹਿਰਾਇਆ ਉਥੇ ਹੀ ਉਸ ਨੇ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦਾ ਬੈਨਰ ਵੀ ਸਾਂਝਾ ਕੀਤਾ ਹੈ। ਪ੍ਰਿਅੰਕਾ ਦਾਸ ਦੀ ਇਸ ਪ੍ਰਾਪਤੀ ਨੂੰ ਲੈ ਕੇ ਗੜ੍ਹਸ਼ੰਕਰ ਇਲਾਕੇ ਦੇ ਖੇਡ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।