JALANDHAR WEATHER

ਸ. ਸੁਖਬੀਰ ਸਿੰਘ ਬਾਦਲ ਨੇ ਬਜਾਜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪਟਿਆਲਾ, 5 ਸਤੰਬਰ (ਅਮਰਵੀਰ ਸਿੰਘ ਆਹਲੂਵਾਲੀਆ)-ਲੰਘੇ ਦਿਨੀਂ ਇੰਦਰ ਮੋਹਨ ਸਿੰਘ ਬਜਾਜ ਦੇ ਮਾਤਾ ਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਦੀ ਦਾਦੀ ਮਾਤਾ ਤ੍ਰਿਪਤ ਕੌਰ ਬਜਾਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬਜਾਜ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਉਤੇ ਉਨ੍ਹਾਂ ਦੀ ਰਿਹਾਇਸ਼ ਉਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਥੇ ਬਜਾਜ ਪਰਿਵਾਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਰਿਹਾ ਹੈ, ਉਥੇ ਹੀ ਇਨ੍ਹਾਂ ਨੂੰ ਧਾਰਮਿਕ ਗੁੜ੍ਹਤੀ ਇਨ੍ਹਾਂ ਦੇ ਪਿਤਾ ਜਥੇ. ਸਵਰਗੀ ਮਨਮੋਹਨ ਸਿੰਘ ਬਜਾਜ ਤੇ ਮਾਤਾ ਤ੍ਰਿਪਤ ਆਹਾ ਕੌਰ ਬਜਾਜ ਵਲੋਂ ਮਿਲੀ। ਇਸ ਮੌਕੇ ਸੁਰਿੰਦਰ ਮੋਹਨ ਸਿੰਘ ਬਜਾਜ, ਅਕਾਲੀ ਆਗੂ ਐਨ. ਕੇ. ਸ਼ਰਮਾ, ਗੁਰਿੰਦਰ ਸਿੰਘ, ਪਰਮਿੰਦਰ, ਜਸਵਿੰਦਰ ਪਾਲ ਸਿੰਘ ਚੱਢਾ ਤੇ ਹੋਰ ਕਈ ਆਗੂ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ