JALANDHAR WEATHER

ਪੁਲਿਸ ਵਲੋਂ 9 ਵੱਖ ਵੱਖ ਮਾਮਲਿਆਂ ਵਿਚੋਂ ਪੀ. ਓ. ਵਿਅਕਤੀ ਕੀਤਾ ਕਾਬੂ

ਪੋਜੇਵਾਲ ਸਰਾਂ, 7 ਸਤੰਬਰ (ਬੂਥਗੜ੍ਹੀਆ)- ਥਾਣਾ ਪੋਜੇਵਾਲ ਦੇ ਪੁਲਿਸ ਮੁਖੀ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੋਜੇਵਾਲ ਪੁਲਿਸ ਦੇ ਵਲੋਂ ਪਿਛਲੇ ਤਿੰਨ ਸਾਲ ਤੋਂ ਵੱਖ ਵੱਖ ਮੁਕੱਦਮਿਆਂ ਵਿਚੋਂ ਪੀ. ਓ. ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਵਲੋਂ ਉਕਤ ਮੁਕੱਦਮਿਅੀਮ ਦੇ ਵਿਚ ਪੀ. ਓ. ਵਿਅਕਤੀ ਦੇ ਘਰ ਸਮੇਤ ਪੁਲਿਸ ਪਾਰਟੀ ਰੇਡ ਕੀਤੀ ਤਾਂ ਉਕਤ ਵਿਅਕਤੀ ਨੂੰ ਉਸ ਦੇ ਘਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਛਾਣ ਵਿਜੈ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਹਰਮਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਜੋਂ ਹੋਈ ਹੈ। ਉਕਤ ਵਿਅਕਤੀ ਵਿਜੈ ਕੁਮਾਰ ਨੂੰ ਸ੍ਰੀਮਤੀ ਸੀਮਾ ਅਗਨੀਹੋਤਰੀ ਜੀ. ਐਮ. ਆਈ. ਸੀ. ਬਲਾਚੌਰ ਦੇ ਵਲੋਂ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਮਿਤੀ 09-8-2022 ਤੋਂ ਪੀ. ਓ. ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਦੇ ਵਿਚ 9 ਮੁਕੱਦਮੇ ਦਰਜ ਹਨ, ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ