ਤਕਨੀਕੀ ਖ਼ਰਾਬੀ ਕਾਰਨ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਸਟਾਫ਼ ਨਰਸਾਂ ਦੀ ਭਰਤੀ ਸੰਬੰਧੀ ਟੈਸਟ ਰੱਦ
ਫਰੀਦਕੋਟ, 7 ਸਤੰਬਰ- ਤਕਨੀਕੀ ਖ਼ਰਾਬੀ ਦੇ ਕਾਰਨ ਬਾਬਾ ਫ਼ਰੀਦ ਯੂਨੀਵਸਿਟੀ ਆਫ਼ ਹੈਲਥ ਸਾਈਂਸ, ਫ਼ਰੀਦਕੋਟ ਅਧੀਨ ਸਟਾਫ਼ ਨਰਸ ਦੀਆਂ 120 ਅਸਾਮੀਆਂ ਦੀ ਭਰਤੀ ਲਈ 7.9.24 ਸਵੇਰ ਦੀ ਸ਼ਿਫ਼ਟ ਵਿਚ ਹੋਣ ਵਾਲਾ ਕੰਪਿਊਟ ਆਧਾਰਤ ਟੈਸਟ ਸੀ.ਬੀ.ਟੀ. ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 7.9.24 ਨੂੰ ਸ਼ਾਮ 3:30 ਤੋਂ 6 ਵਜੇ ਅਤੇ 8.9.24 ਨੂੰ ਸਵੇਰ ਦੀ ਸ਼ਿਫ਼ਟ ਸਵੇਰੇ 7:30 ਤੋਂ 12 ਵਜੇ ਤੱਕ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਮਤਿਹਾਨ ਦੀ ਤਾਜ਼ਾ ਮਿਤੀ ਸੰਬੰਧੀ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਸੂਚਿਤ ਕੀਤਾ ਜਾਵੇਗਾ।