ਨੰਗਲ ਗੁਰੂ ਧਮਾਕੇ 'ਚ ਮਰਨ ਵਾਲੇ ਪੰਜਵੇਂ ਨਾਬਾਲਿਗ ਦੀ ਹੋਈ ਮੌਤ
ਜੰਡਿਆਲਾ ਗੁਰੂ, 7 ਸਤੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਪਿਛਲੇ ਦਿਨੀਂ ਇਕ ਘਰ ਵਿਚ ਹੋਏ ਧਮਾਕੇ ਵਿਚ ਇਕ ਔਰਤ ਸਮੇਤ ਛੇ ਵਿਅਕਤੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਘਰ ਦੀ ਮਾਲਕਣ ਕੁਲਦੀਪ ਕੌਰ ਵਾਸੀ ਨੰਗਲ ਗੁਰੂ ਤੇ ਜਰਮਨਜੀਤ ਸਿੰਘ ਵਾਸੀ ਭਿੰਡਰ, ਬਲਦੇਵ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਭਿੰਡਰ ਥਾਣਾ ਖਲਚੀਆਂ, ਸੋਨਾ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨੰਗਲ ਗੁਰੂ ਥਾਣਾ ਜੰਡਿਆਲਾ ਗੁਰੂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਇਸ ਧਮਾਕੇ ਵਿਚ ਫੱਟੜ ਹੋਏ ਨਾਬਾਲਿਗ ਨੌਜਵਾਨ ਮਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਉਮਰ ਕਰੀਬ 15 ਸਾਲ ਵਾਸੀ ਭਿੰਡਰ ਥਾਣਾ ਖਲਚੀਆਂ ਦੀ ਅੱਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਮੌਤ ਹੋ ਗਈ। ਪਟਾਕੇ ਬਣਾਉਣ ਸਮੇਂ ਹੋਏ ਧਮਾਕੇ ਵਿਚ ਕੁੱਲ ਔਰਤ ਸਮੇਤ 6 ਵਿਅਕਤੀ ਜ਼ਖਮੀ ਹੋਏ ਸਨ ਜਿਨ੍ਹਾਂ ਵਿਚੋਂ ਔਰਤ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਪਹਿਲਾਂ ਹੀ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।