ਲਖਨਊ 'ਚ 5 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠਾਂ ਦੱਬੇ ਲੋਕ
ਲਖਨਊ (ਉੱਤਰ ਪ੍ਰਦੇਸ਼) 7 ਸਤੰਬਰ-ਲਖਨਊ ਵਿਚ 5 ਮੰਜ਼ਿਲਾ ਇਮਾਰਤ ਢਹਿਣ ਦੀ ਖਬਰ ਸਾਹਮਣੇ ਆਈ ਹੈ। ਐਨ.ਡੀ.ਆਰ.ਐਫ. ਦੇ ਡਿਪਟੀ ਕਮਾਂਡਰ ਅਨਿਲ ਕੁਮਾਰ ਪਾਲ ਦਾ ਕਹਿਣਾ ਹੈ ਕਿ ਅਸੀਂ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਅਤੇ ਹੋਰ ਏਜੰਸੀਆਂ ਨੇ ਜਵਾਬ ਦਿੱਤਾ ਹੈ। ਐਨ.ਡੀ.ਆਰ.ਐਫ. ਨੇ ਇਥੇ 3 ਲੋਕਾਂ ਨੂੰ ਬਚਾਇਆ ਹੈ। ਇਸ ਤੋਂ ਪਹਿਲਾਂ ਫਾਇਰ ਅਤੇ ਹੋਰ ਏਜੰਸੀਆਂ ਨੇ ਲਗਭਗ 10-12 ਲੋਕਾਂ ਨੂੰ ਬਚਾਇਆ ਸੀ। ਹੁਣ ਤੱਕ 15 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।