ਭਾਰਤ ਨੇ ਜ਼ਿੰਬਾਬਵੇ ਨੂੰ ਮਾਨਵਤਾਵਾਦੀ ਸਹਾਇਤਾ ਵਜੋਂ ਭੇਜੀ 1000 ਮੀਟਰਿਕ ਟਨ ਚੌਲਾਂ ਦੀ ਇਕ ਖੇਪ
ਨਵੀਂ ਦਿੱਲੀ, 8 ਸਤੰਬਰ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ, "ਭਾਰਤ ਨੇ ਜ਼ਿੰਬਾਬਵੇ ਨੂੰ ਮਾਨਵਤਾਵਾਦੀ ਸਹਾਇਤਾ ਭੇਜੀ ਹੈ। 1000 ਮੀਟਰਿਕ ਟਨ ਚੌਲਾਂ ਦੀ ਇਕ ਖੇਪ ਅੱਜ ਜ਼ਿੰਬਾਬਵੇ ਲਈ ਨਹਾਵਾ ਸ਼ੇਵਾ ਬੰਦਰਗਾਹ ਤੋਂ ਰਵਾਨਾ ਹੋਈ। ਇਸ ਨਾਲ ਜ਼ਿੰਬਾਬਵੇ ਦੇ ਲੋਕਾਂ ਦੀਆਂ ਭੋਜਨ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ।"