ਦਿੱਲੀ ਚ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਨਵੀਂ ਦਿੱਲੀ, 8 ਸਤੰਬਰ - ਬਾਹਰੀ ਦਿੱਲੀ ਦੇ ਬੱਕਰਵਾਲਾ ਇਲਾਕੇ 'ਚ ਰਾਜੀਵ ਰਤਨ ਆਵਾਸ ਨੇੜੇ ਕੱਪੜੇ ਦੀ ਫੈਕਟਰੀ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ 24 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ। ਡਿਪਟੀ ਫਾਇਰ ਅਫ਼ਸਰ ਐਮ ਕੇ ਚਟੋਪਾਧਿਆਏ ਦਾ ਕਹਿਣਾ ਹੈ, "ਸਾਡੇ ਰਿਕਾਰਡ ਦੇ ਅਨੁਸਾਰ, ਇੱਥੇ ਸਵੇਰੇ 6:55 ਵਜੇ ਅੱਗ ਲੱਗੀ। ਇਹ ਇਕ ਵਪਾਰਕ ਗੋਦਾਮ ਕਮ ਸ਼ਾਪਿੰਗ ਕੰਪਲੈਕਸ ਹੈ। ਇਕ ਐਲ.ਪੀ.ਜੀ. ਸਿਲੰਡਰ ਵਿਚ ਵੀ ਧਮਾਕਾ ਹੋਇਆ।