ਸਾਬਕਾ ਚੋਣ ਕਮਿਸ਼ਨਰ ਅਰੁਣ ਗੋਇਲ ਨੂੰ ਕਰੋਸ਼ੀਆ ਚ ਭਾਰਤ ਦਾ ਅਗਲਾ ਰਾਜਦੂਤ ਕੀਤਾ ਗਿਆ ਨਿਯੁਕਤ
ਨਵੀਂ ਦਿੱਲੀ, 8 ਸਤੰਬਰ - ਸਾਬਕਾ ਚੋਣ ਕਮਿਸ਼ਨਰ ਅਰੁਣ ਗੋਇਲ ਨੂੰ ਕਰੋਸ਼ੀਆ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਅਰੁਣ ਗੋਇਲ ਨੂੰ ਨਵੰਬਰ 2022 ਵਿਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਮਾਰਚ 2024 ਵਿਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।