ਗੁਰਦਾਸਪੁਰ ਦੀ ਧੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਨਿਯੁਕਤ
ਕਲਾਨੌਰ, 8 ਸਤੰਬਰ (ਪੁਰੇਵਾਲ) - ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ ਹੈ ਕਿ ਇਥੋਂ ਦੀ ਜੰਮਪਲ ਡਾ. ਨਵਪ੍ਰੀਤ ਕੌਰ ਪੱਡਾ ਨੂੰ ਹਾਈ ਕਮਿਸ਼ਨ ਆਫ ਇੰਡੀਆ ਵਲੋਂ ਆਸਟਰੇਲੀਆ ਦੇ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਨਿਯੁਕਤ ਕੀਤਾ ਗਿਆ ਹੈ। ਡਾ. ਨਵਪ੍ਰੀਤ ਕੌਰ 2010 ਤੋਂ ਆਸਟਰੇਲੀਆ ਵਾਸੀ ਹੈ ਅਤੇ 2017 ਤੋਂ ਉਹ ਹੋਬਾਰਟ ’ਚ ਵਸੇ ਹੋਏ ਹਨ। ਡਾ. ਨਵਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਤਸਮਾਨੀਆਂ ’ਚ ਭਾਰਤੀਆਂ ਲਈ ਹਰ ਮੁਸ਼ਕਿਲ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹਿਣਗੇ।