ਹਰਿਆਣਾ ਚ ਆਪ ਤੇ ਕਾਂਗਰਸ ਨੂੰ ਕੋਈ ਵੋਟ ਨਹੀਂ ਦੇਵੇਗਾ - ਸਿਰਸਾ
ਨਵੀਂ ਦਿੱਲੀ, 8 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 'ਆਪ' ਅਤੇ ਕਾਂਗਰਸ ਦੇ ਸੰਭਾਵੀ ਗਠਜੋੜ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ, "...ਉਨ੍ਹਾਂ ਕੋਲ ਨਾ ਤਾਂ ਸੂਬੇ ਲਈ ਕੋਈ ਏਜੰਡਾ ਹੈ ਅਤੇ ਨਾ ਹੀ ਕੋਈ ਨੀਤੀ ਹੈ, ਉਹ ਸਿਰਫ਼ ਹਰਿਆਣਾ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ... ਉਹ ਗਠਜੋੜ ਕਰਨਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਸਥਿਤੀ ਕਿੰਨੀ ਮਾੜੀ ਹੈ, ਹਰਿਆਣਾ ਵਿਚ ਕੋਈ ਉਨ੍ਹਾਂ ਨੂੰ ਵੋਟ ਨਹੀਂ ਦੇਵੇਗਾ।