ਆਦਿੱਤਿਆ ਚੌਟਾਲਾ ਹਜ਼ਾਰਾਂ ਦੋਸਤਾਂ ਸਮੇਤ ਇਨੈਲੋ 'ਚ ਸ਼ਾਮਲ
ਡੱਬਵਾਲੀ, 8 ਸਤੰਬਰ (ਇਕਬਾਲ ਸਿੰਘ ਸ਼ਾਂਤ) - ਭਾਜਪਾ ਦੇ ਬਾਗੀ ਨੇਤਾ ਅਤੇ ਤਾਊ ਦੇਵੀ ਲਾਲ ਦੇ ਪੋਤਰੇ ਅਦਿੱਤਿਆ ਚੌਟਾਲਾ ਅੱਜ ਆਪਣੇ ਜੱਦੀ ਪਿੰਡ ਚੌਟਾਲਾ ਵਿਖੇ ਹਜ਼ਾਰਾਂ ਲੋਕਾਂ ਨਾਲ ਆਪਣੇ ਤਾਇਆ ਓਮਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਵਿਚ ਸ਼ਾਮਿਲ ਹੋ ਗਏ। ਹੁਣ ਉਹ ਹਲਕਾ ਡੱਬਵਾਲੀ ਤੋਂ ਇਨੈਲੋ ਦੇ ਉਮੀਦਵਾਰ ਹੋਣਗੇ। ਲੋਕਰਾਏ ਸਮਾਗਮ ਵਿਚ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਪੁੱਜ ਕੇ ਆਦਿੱਤਿਆ ਚੌਟਾਲਾ ਅਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿਚ ਸ਼ਾਮਲ ਕੀਤਾ ਅਤੇ ਅਦਿੱਤਿਆ ਨੂੰ ਡੱਬਵਾਲੀ ਤੋਂ ਇਨੈਲੋ ਦਾ ਉਮੀਦਵਾਰ ਐਲਾਨਿਆ।