ਕਾਂਗਰਸ ਛੱਡੋ ਨਹੀਂ ਤਾਂ...ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰ ਤੋਂ ਫੋਨ 'ਤੇ ਆਇਆ ਮੈਸੇਜ
ਨਵੀਂ ਦਿੱਲੀ, 8 ਸਤੰਬਰ- ਦੇਸ਼ ਦੇ ਮਸ਼ਹੂਰ ਪਹਿਲਵਾਨ ਅਤੇ ਹਾਲ ਹੀ ਵਿਚ ਕਿਸਾਨ ਕਾਂਗਰਸ ਦੇ ਪ੍ਰਧਾਨ ਬਣੇ ਬਜਰੰਗ ਪੂਨੀਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਵਟਸਐਪ 'ਤੇ ਵਿਦੇਸ਼ੀ ਨੰਬਰ ਤੋਂ ਭੇਜੀ ਗਈ ਹੈ। ਬਜਰੰਗ ਪੂਨੀਆ ਹਾਲ ਹੀ ਵਿਚ ਕਿਸਾਨ ਕਾਂਗਰਸ ਦੇ ਕਾਰਜਕਾਰੀ ਚੇਅਰਮੈਨ ਬਣੇ ਹਨ। ਧਮਕੀ ਭਰੇ ਸੰਦੇਸ਼ 'ਚ ਲਿਖਿਆ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇ ਨਹੀਂ ਤਾਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਬੁਰਾ ਹਾਲ ਹੋਵੇਗਾ। ਇਹ ਸਾਡਾ ਆਖਰੀ ਸੰਦੇਸ਼ ਹੈ। ਚੋਣਾਂ ਤੋਂ ਪਹਿਲਾਂ ਦਿਖਾਵਾਂਗੇ ਕਿ ਅਸੀਂ ਕੀ ਹਾਂ। ਜਿੱਥੇ ਚਾਹੋ ਸ਼ਿਕਾਇਤ ਕਰੋ, ਇਹ ਸਾਡੀ ਪਹਿਲੀ ਅਤੇ ਆਖ਼ਰੀ ਚਿਤਾਵਨੀ ਹੈ ।