ਓ.ਪੀ.ਡੀ. ਸੇਵਾਵਾਂ ਬੰਦ ਹੋਣ ਦੇ ਚੱਲਦਿਆਂ ਲੋਕ ਹੋਏ ਖੱਜਲ ਖੁਆਰ
ਨਾਭਾ, 9 ਸਤੰਬਰ - ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਫ਼ੈਸਲੇ ਅਨੁਸਾਰ ਅੱਜ ਸੂਬੇ ਭਰ ਦੇ ਸਰਕਾਰੀ ਡਾਕਟਰ ਦੇ ਵਲੋਂ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿਚ ਵੀ ਤਿੰਨ ਘੰਟੇ ਦੇ ਲਈ ਓ.ਪੀ.ਡੀ. ਸੇਵਾ ਬੰਦ ਰੱਖੀ ਗਈ ਇਸ ਦੇ ਚੱਲਦਿਆਂ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ। ਇਸ ਮੌਕੇ ਇਲਾਜ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਅਸੀਂ 30 ਕਿਲੋਮੀਟਰ ਤੋਂ ਚੱਲ ਕੇ ਹਸਪਤਾਲ ਵਿਚ ਆਈ ਹੈ, ਪਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ 11 ਵਜੇ ਤੱਕ ਹੜਤਾਲ ਹੈ ਅਤੇ ਹੁਣ ਅਸੀਂ ਜਾਈਏ ਤਾਂ ਜਾਈਏ ਕਿਥੇ?