JALANDHAR WEATHER

ਘਪਲੇਬਾਜ਼ੀ ਦਾ ਪਰਦਫਾਸ਼ ਕਰਦਿਆਂ ਡੀਪੂ ਦੀ ਕਣਕ ਦਾ ਭਰਿਆ ਟਰੱਕ ਕਾਬੂ

ਰਾਜਾਸਾਂਸੀ, 9 ਸਤੰਬਰ (ਹਰਦੀਪ ਸਿੰਘ ਖੀਵਾ) - ਪਨਗਰੇਨ ਪੰਜਾਬ ਦੇ ਚੇਅਰਮੈਨ ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਮੁਹੱਈਆ ਕੀਤੀ ਜਾਂਦੀ ਕਣਕ ਦੇ ਭਰੇ ਟਰੱਕ ਨੂੰ ਅੱਜ ਤੜਕੇ ਰਈਆ ਜੀ.ਟੀ. ਰੋਡ ਤੋਂ ਕਾਬੂ ਕੀਤਾ ਗਿਆ ਹੈ, ਜਿਸ ਦੇ ਚਾਲਕ ਵਲੋਂ ਕੋਈ ਠੋਸ ਦਸਤਾਵੇਜ਼ ਨਹੀ ਦਿਖਾਏ ਗਏ। ਉਨ੍ਹਾਂ ਦੱਸਿਆ ਕਿ ਇਸ ਵਿਚ 550 ਤੋੜੇ ਕਣਕ ਦੇ ਲੱਦੇ ਹਨ ਜੋ ਅੰਮਿ੍ਤਸਰ ਦੇ ਕਿਸੇ ਗੋਦਾਮ ਵਿਚੋਂ ਭਰਿਆ ਗਿਆ ਹੈ ਤੇ ਵੱਡੇ ਪੱਧਰ 'ਤੇ ਘਪਲੇਬਾਜ਼ੀ ਕਰਕੇ ਦੋ ਨੰਬਰ ਵਿਚ ਇਹ ਕਣਕ ਵੇਚੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਵਿਚ ਸੰਬੰਧਿਤ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਵੀ ਸ਼ਾਮਿਲ ਹੋਣਗੇ। ਉੱਚ ਪੱਧਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਵੀ ਇਸ ਘਪਲੇਬਾਜ਼ੀ ਵਿਚ ਸ਼ਾਮਿਲ ਹੋਇਆ, ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ