ਕਰਨਾਟਕ : 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 6 ਮੌਤਾਂ
ਮਧੂਗਿਰੀ ਤਾਲੁਕ (ਕਰਨਾਟਕ), 9 ਸਤੰਬਰ - ਕਰਨਾਟਕ ਦੇ ਮਧੂਗਿਰੀ ਤਾਲੁਕ ਦੇ ਕੇਰੇਗਲਪਾਲਿਆ ਨੇੜੇ 2 ਕਾਰਾਂ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਪੁਰਸ਼ਾਂ, ਇਕ ਔਰਤ ਅਤੇ ਉਸ ਦੇ 12 ਸਾਲਾ ਬੇਟੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਤੁਮਾਕੁਰੂਦੋ ਅਸ਼ੋਕ ਕੇਵੀ ਨੇ ਕਿਹਾ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਦੋਵਾਂ ਦੀ ਹਾਲਤ ਗੰਭੀਰ ਹੈ।