JALANDHAR WEATHER

ਸਿਵਲ ਹਸਪਤਾਲ ਭੁਲੱਥ ਵੀ ਡਾਕਟਰੀ ਸੇਵਾਵਾਂ ਬੰਦ

 ਭੁਲੱਥ, 9 ਸਤੰਬਰ (ਮਨਜੀਤ ਸਿੰਘ ਰਤਨ) - ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਮੁਤਾਬਕ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਤੱਕ 8 ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ’ਚ ਓ.ਪੀ.ਡੀ. ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਸਿਵਲ ਹਸਪਤਾਲ ਭੁਲੱਥ ਵੀ ਡਾਕਟਰੀ ਸੇਵਾਵਾ ਬੰਦ ਹਨ ਅਤੇ ਡਾਕਟਰਾਂ ਵਲੋਂ ਆਪਣੀਆ ਮੰਗਾਂ ਤੇ ਹੜਤਾਲ ਦੇ ਕਾਰਨਾਂ ਬਾਰੇ ਹਸਪਤਾਲ ਦੇ ਦਰਵਾਜੇ 'ਤੇ ਪੋਸਟਰ ਚਪਕਾਏ ਗਏ ਹਨ। ਹੜਤਾਲ ਕਰਕੇ ਮਰੀਜ਼ ਕਾਫੀ ਖੱਜਲ-ਖੁਆਰ ਹੁੰਦੇ ਦਿਖਾਈ ਦਿੱਤੇ ਅਤੇ ਲੋਕਾਂ ਵਿਚ ਸਰਕਾਰ ਖ਼ਿਲਾਫ਼ ਰੋਸ ਵੀ ਪਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ