ਮਲੇਰਕੋਟਲਾ ਵਿਖੇ ਡਾਕਟਰਾਂ ਨੇ 3 ਘੰਟੇ ਸੇਵਾਵਾਂ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਮਲੇਰਕੋਟਲਾ, 9 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਅੱਜ ਸਬ-ਡਵੀਜ਼ਨਲ ਹਸਪਤਾਲ ਮਲੇਰਕੋਟਲਾ ਵਿਖੇ ਪੀ.ਸੀ.ਐਮ.ਐਸ. ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਹੇਮੰਤ ਗੋਇਲ ਦੀ ਅਗਵਾਈ ਹੇਠ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਡਾਕਟਰਾਂ ਨੇ 3 ਘੰਟੇ ਤੱਕ ਆਪਣੀਆਂ ਸੇਵਾਵਾਂ ਨੂੰ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।