JALANDHAR WEATHER

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਪ੍ਰਧਾਨ ਦੇ ਨਤਮਸਤਕ ਹੋਣ ਸਮੇਂ ਮਰਿਯਾਦਾ ਦੀ ਉਲੰਘਣਾ ਦੁੱਖਦਾਈ- ਐਡਵੋਕੇਟ ਧਾਮੀ

ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਨਤਮਸਤਕ ਹੋਣ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਨੂੰ ਗੁਰਬਾਣੀ ਕੀਰਤਨ ਕਰਨ ਸਮੇਂ ਮੀਡੀਆ ਵਲੋਂ ਪਰੇਸ਼ਾਨ ਕਰਨਾ ਬੇਹੱਦ ਦੁੱਖਦਾਈ ਹੈ ਅਤੇ ਅਜਿਹੀ ਹਰਕਤ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਅਸਥਾਨਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਕੀਰਤਨ ਦੀ ਇਕ ਆਪਣੀ ਮਰਿਯਾਦਾ ਹੈ, ਜਿਸ ਨੂੰ ਯਕੀਨੀ ਬਣਾਉਣਾ ਪ੍ਰਬੰਧਕਾਂ ਦੀ ਵੱਡੀ ਜ਼ਿੰਮੇਵਾਰੀ ਹੈ। ਸਿੱਖ ਕੌਮ ਦੇ ਪਾਵਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭਾਜਪਾ ਆਗੂ ਦੇ ਨਤਮਸਤਕ ਹੋਣ ਮੌਕੇ ਮਰਿਯਾਦਾ ਦਾ ਉਲੰਘਣ ਕਰਦਿਆਂ ਮੀਡੀਆ ਵਲੋਂ ਕੀਰਤਨ ਕਰ ਰਹੇ ਰਾਗੀ ਜਥੇ ਦੀ ਸੇਵਾ ਦੌਰਾਨ ਵਿਘਨ ਪਾਉਣਾ ਨਿੰਦਣਯੋਗ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਰਾਜਸੀ ਆਗੂ ਦੇ ਗੁਰੂ ਘਰ ਆਉਣ ਸਮੇਂ ਮਰਿਯਾਦਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਅਤੇ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਮਰਿਯਾਦਾ ਵਿਰੁੱਧ ਕਿਸੇ ਵੀ ਕਾਰਵਾਈ ਅਤੇ ਹਰਕਤ ਨੂੰ ਤੁਰੰਤ ਰੋਕਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਆਪਣੀ ਡਿਊਟੀ ਨਿਭਾਉਣ ਸਮੇਂ ਉਹ ਗੁਰੂ ਘਰਾਂ ਦੀ ਮਰਿਯਾਦਾ ਅਤੇ ਸਤਿਕਾਰ ਦਾ ਖਿਆਲ ਜ਼ਰੂਰ ਰੱਖਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ