ਰਾਹੁਲ ਗਾਂਧੀ ਹਮੇਸ਼ਾ ਚੀਨ ਨੂੰ ਚੰਗਾ ਅਤੇ ਭਾਰਤ ਨੂੰ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ: ਹਿਮੰਤਾ ਬਿਸਵਾ ਸਰਮਾ
ਨਵੀਂ ਦਿੱਲੀ, 9 ਸਤੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਭਾਜਪਾ ਦੇ ਸਹਿ-ਇੰਚਾਰਜ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਚੀਨ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ । ਉਨ੍ਹਾਂ ਨੂੰ ਕਾਂਗਰਸ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਹੋਏ ਸਮਝੌਤਿਆਂ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ।