
ਦਿੜ੍ਹਬਾ ਮੰਡੀ, 9 ਸਤੰਬਰ (ਹਰਬੰਸ ਸਿੰਘ ਛਾਜਲੀ) - ਪੀ.ਐਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਡਵੀਜ਼ਨ ਦਫ਼ਤਰ ਪਾਵਰਕਾਮ ਦਿੜ੍ਹਬਾ ਦੇ ਗੇਟ ਅੱਗੇ ਰੈਲੀ ਕਰਕੇ ਮੁਲਾਜਮਾਂ ਨੇ ਹੜਤਾਲ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜਮ ਆਗੂਆ ਨੇ ਕਿਹਾ ਕਿ ਹੜਤਾਲ ਲਗਾਤਾਰ ਤਿੰਨ ਜਾਰੀ ਰੱਖ ਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।