ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ 21 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਨਵੀਂ ਦਿੱਲੀ, 10 ਸਤੰਬਰ- ਭਾਜਪਾ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਜੁਲਾਨਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਖ਼ਿਲਾਫ਼ ਕੈਪਟਨ ਯੋਗੇਸ਼ ਬੈਰਾਗੀ ਨੂੰ ਮੈਦਾਨ ’ਚ ਉਤਾਰਿਆ ਹੈ। ਕੈਪਟਨ ਯੋਗੇਸ਼ ਬੈਰਾਗੀ ਡੇਢ ਸਾਲ ਪਹਿਲਾਂ ਸਿਆਸਤ ਵਿਚ ਆਏ ਸਨ। ਇਸ ਤੋਂ ਪਹਿਲਾਂ ਉਹ ਏਅਰ ਇੰਡੀਆ ਵਿਚ ਸੀਨੀਅਰ ਕਪਤਾਨ ਵਜੋਂ ਕੰਮ ਕਰ ਰਹੇ ਸਨ।